OPPO F9 PRO ਦਾ ਪੰਜਾਬੀ ਰਿਵਿਊ
ਅੱਜਕਲ੍ਹ ਬਾਜ਼ਾਰ ਵਿੱਚ ਚੱਲ ਰਹੇ Oppo ਕੰਪਨੀ ਦੇ ਤਰੋਤਾਜ਼ਾ ਸਮਾਰਟਫੋਨ ਐੱਫ9 ਪ੍ਰੋ ਦੇ ਚਰਚੇ ਤਾਂ ਹਰ ਪਾਸੇ ਹਨ। ਇਸ ਵਿੱਚ ਕੀ ਕੀ ਹੈ ਪਹਿਲਾਂ ਉਸ ਬਾਰੇ ਥੋੜੀ ਜਾਣਕਾਰੀ ਦੇ ਦਿੱਤੀ ਜਾਵੇ:
6 GB/64 GB
6 GB/64 GB
ਗੱਲ ਕਰਦੇ ਹਾਂ ਰੈਮ ਦੀ 6 ਜੀ ਬੀ ਦੀ #Ram ਤਾਂ ਦਿੱਤੀ ਹੈ ਪਰ ਸੱਚਾਈ ਕੁੱਝ ਹੋਰ ਹੀ ਹੈ। ਫੋਨ ਨੂੰ ਓਨ ਕਰਦਿਆਂ ਹੀ ਲਗਭੱਗ 3.78 ਜੀ ਬੀ ਰੈਮ ਹੀ ਮਿਲਦੀ ਹੈ, ਥੋੜੇ ਸਮੇਂ ਬਾਅਦ ਕੁਝ ਐਪ ਭਰਨ ਤੋਂ ਬਾਅਦ ਰੁਟੀਨ ਵਿੱਚ 2.99 ਦੇ ਲਾਗੇ ਹੀ ਬਚਦੀ ਹੈ। ਇਸਦਾ ਮਤਲਬ ਹੈ #PubG ਵਰਗੀ ਗੇਮ ਚਲਾ ਲਈ ਤਾ ਪਿੱਛੇ ਰਹਿ ਜਾਣੀ 0.32 ਜੀ ਬੀ। ਮਤਲਬ 30-35 ਮਿੰਟ ਬਾਅਦ ਲੈਗ ਤੇ ਅੜਚਨਾਂ ਸ਼ੁਰੂ।
6.3 INCHES LCD PANNEL
6.3 INCHES LCD PANNEL
ਡਿਸਪਲੇ ਹੈ 6.3 ਇੰਚ ਤਿਰਛੇ ਰੁਕ । ਰੰਗ ਵਧੀਆਂ ਨਜ਼ਰ ਆਉਂਦੇ ਨੇ। 178° ਤੱਕ ਵੀ ਵਧੀਆ ਨਜ਼ਰ ਆਉਂਦੀ ਹੈ । ਪਰ ਕੰਪਨੀ ਨੂੰ ਅਪਣਾ ਯੂਜਰ ਇੰਟਰਫੇਸ ਬਣਾਉਣ ਲੱਗੇ ਥੋੜੇ ਕੰਟ੍ਰਾਸਟ ਰੰਗ ਵਰਤਣੇ ਚਾਹੀਦੇ ਸੀ ਵਜਾਏ ਫਿਕੇ ਤੇ ਧੁੱਲੇ ਜਿਹੇ ਰੰਗਾਂ ਦੇ ਜਿਸ ਕਰਕੇ ਸਕ੍ਰੀਨ ਤੇ ਨੌਰਮਲ ਵਿਊ ਨੂੰ ਦੇਖਣ ਚ ਇੰਨਾ ਮਜ਼ਾ ਨਹੀਂ ਆਉਂਦਾ। #DewDropNotch ਕਰਕੇ ਫੋਨ ਥੋੜਾ ਸੋਹਣਾ ਲਗਦਾ ਹੈ।
MTP60 OCTACORE AI
MTP60 OCTACORE AI
ਹੁਣ ਆਉਂਦੇ ਹਾਂ #Processor ਬਾਰੇ, ਇਸ ਵਿੱਚ ਕੋਈ ਸ਼ੱਕ ਨਹੀਂ ਕਿ #MediaTek ਕੰਪਨੀ ਦੇ #P60 ਪ੍ਰੋਸੈਸਰ ਦੀ ਤੁਲਨਾ #SnapDragon660 ਨਾਲ ਕੀਤੀ ਜਾ ਸਕਦੀ ਹੈ। ਬੈਟਰੀ ਦਾ ਪ੍ਰਬੰਧਕ ਵਧੀਆ ਕਰਦਾ ਹੈ। ਕੁੱਝ ਹੱਦ ਤੱਕ ਚਾਰ ਕੋਰ i7 ਨਾਲ ਗੰਠਿਤ ਹਨ ਜਿਸ ਕਰਕੇ ਪਰਫੋਰਮ ਵਿੱਚ ਜ਼ਿਆਦਾ ਕੋਈ ਦਿੱਕਤ ਨਹੀਂ ਆਉਂਦੀ। ਪਰ ਮੀਡੀਆ ਟੈੱਕ ਤੇ ਪ੍ਰੋਸੈਸਰ ਦੀਆਂ ਕੁੱਝ ਬਹੁਤ ਹੀ ਜਰੂਰੀ ਤੇ ਜਾਨਣ ਵਾਲਿਆਂ ਕਮੀਆਂ ਵੀ ਨੇ ਜਿਹੜੀਆਂ p60 ਵਿੱਚ ਵੀ ਦੂਰ ਕਰਨ ਦੀ ਕੋਸ਼ਿਸ਼ ਨਾਕਾਮਯਾਬ ਲਗਦੀ ਹੈ। ਇਸ ਬਾਰੇ ਜਾਣਕਾਰੀ ਲਈ ਕਲਿੱਕ ਕਰੋ
3500 MAH POLYMER
3500 MAH POLYMER
ਗੱਲ ਆ ਗਈ ਬੈਟਰੀ ਦੀ, 3500 MAH ਬੈਟਰੀ ਦਿੱਤੀ ਹੈ #Vooc ਚਾਰਜਰ ਦੀ ਖਾਸੀਅਤ ਦੇ ਨਾਲ। ਨੌਰਮਲ ਇਸਤੇਮਾਲ ਕਰਨ ਤੇ ਬੈਟਰੀ ਲਗਭੱਗ ਡੇਢ ਤੋਂ ਦੋ ਦਿਨ ਦਾ ਬੈਕਅੱਪ ਦੇ ਦਿੰਦੀ ਹੈ। ਮੋਡਰੇਤ ਇਸਤੇਮਾਲ ਤੇ 1 ਦਿਨ ਤਾਂ ਦੇ ਹੀ ਦਿੰਦੀ ਹੈ ਭਾਵ #YouTube #Facebook #Instagram #Whatsapp #PubG #Asphalt #CameraClick #Videos ਵਗੈਰਾ ਦੇਖਣ ਚਾਖਣ ਤੋਂ ਬਾਅਦ ਵੀ ।
ਕੰਪਨੀ ਦਾ ਬੂਕ ਚਾਰਜਰ ਵੀ ਕਮਾਲ ਦੀ ਖੋਜ ਹੈ। ਚਿੱਪ ਸਿਸਟਮ ਦਾ ਇਸਤੇਮਾਲ ਕਰਕੇ ਕੰਪਨੀ ਨੇ ਬਹੁਤ ਵਧੀਆ ਕਾਰਗੁਜ਼ਾਰੀ ਕੀਤੀ ਹੈ। ਪਹਿਲਾਂ ਦੋ ਚਿੱਪਾਂ ਵੋਲਟੇਜ ਤੇ #Identification ਦੀ ਸੈਟਿੰਗ ਕਰਕੇ ਕਿੰਨੀ ਤੇ ਕਿਸ ਹਿਸਾਬ ਨਾਲ ਕਰੰਟ ਦੇਣਾ ਹੈ ਇਹ ਤਹਿ ਕਰਦੀਆਂ ਨੇ। #VooC ਤਕਨੀਕ ਵਾਲੀਆਂ ਮੋਬਾਈਲ ਦੇ ਅੰਦਰ ਲੱਗੀਆਂ ਤਿੰਨ ਚਿੱਪਾਂ ਤੇ ਇੱਕ ਗਿੱਲਾ ਫਿਊਜ਼ ਚਿੱਪ #LFC
ਡਿਵਾਈਸ ਦੀ ਸੁਰੱਖਿਆ ਹੋਰ ਤਹਿ ਕਰ ਦਿੰਦੀਆਂ ਨੇ। ਪਹਿਲੀ ਚਿੱਪ ਚੈਕ ਕਰਦੀ ਹੈ ਕਰੰਟ ਬੂਕ ਚਿੱਪ ਤੋਂ ਆ ਰਿਹਾ ਹੈ ਜਾ ਸਾਧਾਰਨ ਸਰਕਟ ਤੋਂ। ਜੇ ਸਾਧਾਰਨ ਸਰਕਟ ਤੋਂ ਆ ਰਿਹਾ ਹੈ ਤਾਂ ਸਿੱਧਾ ਬੈਟਰੀ ਨੂੰ ਮਿਲੇਗਾ ਤੇ ਹੈ ਬੂਕ ਤੋਂ ਆ ਰਿਹਾ ਹੈ ਤਾਂ LFC ਵਿੱਚੋ ਹੋ ਕੇ #PolyBoostCellDistributionChip ਨੂੰ ਜਾ ਕੇ ਬੈਟਰੀ ਨੂੰ ਮਿਲਦਾ ਹੈ 5 ਮਿੰਟ ਵਿੱਚ 15% ਚਾਰਜ ਹੋ ਜਾਂਦਾ ਹੈ। ਇਸ ਵਿੱਚੋ ਕਿਸੇ ਚੀਜ਼ ਬਾਰੇ ਜਾਣਨਾ ਹੈ ਤਾਂ ਹੇਠਾਂ ਫੋਰਮ ਰਾਹੀਂ ਮੈਸੇਜ ਕਰੋ।
SELFIE EXPERT
SELFIE EXPERT
ਹੁਣ ਗੱਲ ਕਰਦੇ ਹਾਂ ਸੱਭ ਤੋਂ ਮਹੱਤਵਪੂਰਨ ਹਿੱਸੇ ਦੀ ਜਾਨੀ #Camera ਡਿਪਾਰਟਮੇਂਟ ਦੀ। 16mp+2mp ਦੇ #combination ਵਾਲਾ ਡੁਆਲ ਕੈਮਰਾ ਜੋ ਕਿ f 1.8 ਅਪਚਰ ਨਾਲ ਆਉਂਦਾ ਹੈ। ਮਤਲਬ ਘੱਟ ਰੌਸ਼ਨੀ ਵਿੱਚ ਵੀ ਵਧੀਆ ਫੋਟੋ ਖਿੱਚਣ ਦੀ ਕਸ਼ਮਤਾ। 2mp ਵਾਲਾ f2.2 ਅੱਪਚਰ ਵਾਲਾ ਹੈ ਜਿਹੜਾ ਫੋਟੋ ਵਿੱਚ ਆ ਰਹੇ ਮੈਨ ਸਬਜੈਕਟ ਦੇ ਪਿਛਲੇ ਹਿੱਸੇ ਦੀ ਦੂਰੀ ਮਾਪਦਾ ਹੈ ਤੇ #Blur ਇਫ਼ੈਕਟ ਦੇ ਕੇ #DSL ਵਰਗੀ ਫੋਟੋ ਬਣਾਉਣ ਦੀ ਕੋਸ਼ਿਸ਼ ਲਈ ਹੈ। ਅਗਲੇ ਹਿੱਸੇ ਵਿੱਚ 24mp #Selfie ਕੈਮਰਾ ਹੈ ਜਿਸਦਾ ਅਪੱਚਰ ਵੀ f1.8 ਦਾ ਹੈ ਇਸ ਵਿੱਚ #iMaxSensor ਦਾ ਸਹਿਯੋਗ ਦਿੱਤਾ ਗਿਆ ਹੈ ਜੀ ਬਿਨਾ ਦੂਸਰੇ ਕੈਮਰੇ ਦੇ ਬਲਰ ਇਫੈਕਟ ਦੇ ਦਿੰਦਾ ਹੈ। ਪ੍ਰੋਸੈਸਰ ਵਿੱਚ ਸ਼ਾਮਿਲ #Artificial_Identification (AI) ਦੀ ਸੁਵਿਧਾ ਹੋਣ ਕਰਕੇ ਕੈਮਰੇ ਵਿੱਚ ਕਾਫੀ ਸਾਰੇ AI ਤੇ ਅਧਾਰਿਤ ਫੀਚਰ ਦਿੱਤੇ ਹਨ ਜਿਵੇਂ ਜੀਵਤ ਸਟਿੱਕਰ, ਬਿਊਟੀ ਫਿ਼ਕੇਸ਼ਨ ਆਦਿ । ਹੁਣ ਗੱਲ ਕਰਦੇ ਹਾਂ ਸੱਚਾਈ ਦੀ #SelfieExpert ਵਾਲੇ ਇਸ ਕੈਮਰੇ ਵਿੱਚ ਕੁੱਝ ਕਮੀਆਂ ਵੀ ਨੇ ਜਿਵੇਂ ਅੱਗੇ ਦੇ ਕੈਮਰੇ ਨਾਲ ਹੋਵੇ ਜਾਂ ਪਿਛਲੇ ਕੈਮਰੇ ਨਾਲ ਪਰ ਜਿੰਨੀ ਮਰਜ਼ੀ ਤਸੱਲੀ ਨਾਲ ਕਲਿੱਕ ਕਰ ਲਵੋ ਪਰ #Details ਨਹੀਂ ਮਿਲਣ ਵਾਲੀ, ਪਤਾ ਨਹੀਂ ਸਾਫਟਵੇਅਰ ਸਮੱਸਿਆ ਹੈ ਜਾਂ ਸੈਂਸਰ ਦੀ ਬਹੁਤ ਕੋਸ਼ਿਸ਼ ਕਰਨ ਦੇ ਬਾਅਦ ਵੀ sharpness ਨਹੀਂ ਮਿਲਦੀ। ਘੁਲੀ ਘੁਲੀ ਜਿਹੀ ਫੋਟੋ ਮਿਲਦੀ ਆ ਜੋ ਫੋਨ ਵਿੱਚ ਤਾਂ ਵਧੀਆ ਲਗਦੀ ਆ ਪਰ ਕੰਪਿਊਟਰ ਵਿੱਚ ਕਮੀ ਨਜ਼ਰ ਆਉਂਦੀ ਹੈ। ਸੋਸ਼ਲ ਮੀਡੀਆ ਵਾਸਤੇ ਸਹੀ ਹੈ ਪਰ ਪ੍ਰੋਫੈਸਨਲ ਤੌਰ ਤੇ ਨਹੀਂ। Expert mode ਰਾਹੀਂ #LowLight ਵਿੱਚ ਵੀ ਬਿਨਾ ਗ੍ਰੇਨ ਦੇ ਬਿਹਤਰ ਫੋਟੋ ਲਈ ਜਾ ਸਕਦੀ ਹੈ ਪਰ ਯਾਦ ਰੱਖੋ ਸ਼ਾਰਪ ਨੈਸ ਜਾਂ details ਖਾਸ ਨਹੀਂ ਮਿਲੇਗੀ।
COLOR OS 5.2 AI
COLOR OS 5.2 AI
ਹੁਣ ਗੱਲ ਕੀਤੀ ਜਾਵੇ Oppo ਦੇ ਆਪਣੇ ਯੂਜਰ ਇੰਟਰਫੇਸ ColorOs 5.2 ਦੀ, ਫ਼ਿਚਰਸ ਨਾਲ ਲੈਸ ਇਸ ਐਂਡਰਾਇਡ 8.1 ਤੇ ਚਲਣ ਵਾਲੀ ਪਰਤ ਵਿੱਚ ਪ੍ਰਫੋਰਮੈਂਸ ਦੀ ਕਾਫੀ ਕਮੀ ਹੈ। ਜਿਵੇਂ:
- 1. Notification ਆਉਣ ਤੇ ਚਲਦੀ ਐਪ ਵਿੱਚ ਲੈਗ਼ ਆਉਣਾ
- 2. ਨੋਟੀਫੀਕੇਸ਼ਨ ਨੂੰ ਖੋਲ੍ਹਣ ਲੱਗਿਆਂ ਸਮਾਂ ਲਗਦਾ ਹੈ।
- 3. ਟਾਈਪਿੰਗ ਕਰਨ ਵੇਲੇ ਐਕਸਿਓਰੇਸੀ ਦੀ ਕਮੀ, ਫੀਡਬੈਕ ਦਾ ਬੇ ਤਰਤੀਬ ਪੰਚ ਕਰਨਾ।
- 4. ਇੱਕ ਐਪ ਤੋਂ ਦੂਜੀ ਐਪ ਵਿੱਚ ਜਾਣ ਲੱਗਿਆਂ ਜਰਕ ਆਉਣਾ
- 5. ਕਦੇ ਕਦਾਈਂ ਕਾਲ਼ ਦੌਰਾਨ ਆਵਾਜ਼ ਦਾ ਫਟੇ ਹੋਏ ਜਾਪਣਾ।
- 6. ਥੀਮ ਸਟੋਰ ਵਿੱਚ ਕਸਟਮ ਥੀਮ ਦਾ ਆਪਸ਼ਨ ਨਾ ਹੋਣਾ
- 7. ਕਦੇ ਤਾਂ headphone ਵਿੱਚ ਆਵਾਜ਼ ਵਧੀਆ ਤੇ loud ਪਰ ਕਦੇ ਕਦੇ ਦਬਿਆ ਦਬਿਆ ਆਉਣਾ।
- 8. ਲਾਊਡ ਸਪੀਕਰ ਵਿੱਚ ਆਵਾਜ਼ ਲਾਉਡ ਆਉਂਦੀ ਹੈ ਪਰ ਖਾਸ ਪ੍ਰੀਮੀਅਮ ਨਹੀਂ।
- 9. ਅਲਾਰਮ ਐਪ ਵਿੱਚ vibration ਨੂੰ ਹਟਾਉਣ ਦਾ ਓਪਸ਼ਨ ਨਾ ਹੋਣਾ।
- 10. ਪੋਕਟ mode ਕਰਕੇ call ਆਉਣ ਤੇ ਵੀ ਜੇਬ ਵਿੱਚ vibration ਦਾ ਅਹਿਸਾਸ ਨਾ ਮਾਤਰ ਹੋਣਾ।
ਫੀਚਰ ਦੀ ਗੱਲ ਕਰੀਏ ਤਾਂ ਸੈਲਫੀ ਕੈਮਰੇ ਵਾਲਾ #Faceunlock ਸਿਸਟਮ ਵੀ ਹੈ। ਪਿਛਲੇ ਪਾਸੇ #Fingerprint ਸੈਂਸਰ ਵੀ ਹੈ। ਸਕ੍ਰੀਨ ਉਪਰ ਹੀ ਅੱਗੇ ਪਿੱਛੇ ਜਾਂ ਵਾਲੇ ਬਟਨ ਵੀ ਹਨ। ਜੇਸਚਰ ਦਾ ਇਸਤੇਮਾਲ ਵੀ ਕਰ ਸਕਦੇ ਹੋ।
*ਬਾਕੀ ਜਿਵੇਂ ਜਿਵੇਂ ਪਤਾ ਲਗਦਾ ਜਾਵੇਗਾ ਅਪਡੇਟ ਕਰਦਾ ਰਹਾਂਗਾ।
ਸਾਰਾਂਸ ਤੇ ਆਈਏ ਤਾਂ ₹23999/- ਦੀ ਕੀਮਤ ਵਿੱਚ ਇਹ ਮੋਬਾਈਲ ਲੈਣਾ ਕੋਈ ਸਮਝਦਾਰੀ ਨਹੀਂ। ਸਿਰਫ #Vooc ਚਾਰਜਿੰਗ ਕਰਕੇ ਇੰਨੇ ਪੈਸੇ ਖਰਚਣਾ ਸਹੀ ਨਹੀਂ। ਇਸ ਵਿੱਚ ਮੌਜੂਦ hardware ਤੇ ਸਮਾਨ ਦਾ ਹਿਸਾਬ ਲਗਾਈਏ ਤਾਂ ਲਗਭੱਗ ₹13000 ਤੋਂ ₹15000 ਦੇ ਵਿੱਚ ਇਸਦੀ ਕੀਮਤ ਸਹੀ ਹੈ। ਬਾਕੀ ਬਾਜ਼ਾਰ ਵਿੱਚ ਹੋਰ ਬਹੁਤ ਔਪਸ਼ਨ ਹਨ ਜਿਹੜੇ ਇਸ ਕੀਮਤ ਵਿੱਚ ਬਹੁਤ ਵਧੀਆ hardware ਤੇ ਪ੍ਰਫੋਰਮੈਂਸ ਦਿੰਦੇ ਹਨ।
© HarshGogi™ 2018. All rights reserved.
Comments
Post a Comment
Thanks for your comments.
I'll reply you soon.