loading...

ਮੀਡੀਆ ਟੈੱਕ ਪ੍ਰੋਸੈਸਰ ਦੀ ਸੱਚਾਈ।


ਇੱਕ ਦੌਰ ਸੀ ਜਦੋਂ ਪੰਜਾਬੀ ਗਾਇਕਾ ਮਿੱਸ ਪੂਜਾ ਨੇ ਤਕਰੀਬਨ ਹਰ ਨਵੇਂ ਪੁਰਾਣੇ ਗਾਇਕ ਨਾਲ ਦੋਗਾਣੇ ਗਾ ਕੇ ਕਈਆਂ ਦੇ ਚੁੱਲ੍ਹੇ ਬਾਲੇ ਭਾਵ ਨਵੇਂ ਗਾਇਕਾਂ ਨੂੰ ਪਹਿਚਾਣ ਦਿੱਤੀ। ਇਸੇ ਤਰ੍ਹਾਂ ਮੀਡੀਆ ਟੈੱਕ ਕੰਪਨੀ ਇੱਕ ਅਜਿਹੀ ਕੰਪਨੀ ਹੈ ਜੋ ਮੱਧ ਵਰਗੀ ਚਿਪਸੇਟ ਬਣਾ ਕੇ ਹੈ ਛੋਟੀ ਵੱਡੀ ਕੰਪਨੀ ਦੇ ਚੁੱਲ੍ਹੇ ਬਾਲ ਰਹੀ ਹੈ।
ਗੂਗਲ ਦੇ ਐਂਡਰਾਇਡ ਓ ਐੱਸ ਨੇ ਮੀਡੀਆ ਟੈੱਕ ਵਾਂਗ ਹਰ ਨਵੇਂ ਪੁਰਾਣੇ ਬ੍ਰਾਂਡ ਦੀ ਨਈਆ ਪਾਰ ਲਾ ਦਿੱਤੀ ।
ਪਰ ਅਪਣਾ ਵਿਸ਼ਾ ਮੀਡੀਆ ਟੈੱਕ ਦੇ ਪ੍ਰੋਸੈਸਰ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦੇਣਾ ਹੈ। ਮੀਡੀਆ ਟੈੱਕ ਨੇ ਹੁਣ ਤੱਕ ਕਈ SoC ਬਣਾਏ ਪਰ ਹਰ ਵਾਰ ਕੋਈ ਨਾ ਕੋਈ ਕਮੀ ਰਹਿੰਦੀ ਹੈ। ਕੁੱਝ ਪਰਖੀਆਂ ਗਈਆਂ ਕਮੀਆਂ ਬਾਰੇ ਇੱਕ ਇੱਕ ਕਰਕੇ ਜਾਣਕਾਰੀ ਦਿੰਦਾ ਹੈ :-
• ਸਭਤੋਂ ਪਹਿਲਾਂ ਤਾਂ ਇਹ ਪ੍ਰੋਸੈਸਰ ਅਡਰੇਨੋ ਜਾਂ ਮਾਲੀ ਦੇ ਜੀ ਪੀ ਯੂ ਨਾਲ ਤਾਲਮੇਲ ਕਰਨ ਚ ਹੀ ਅਣਗਿਹਲੀ ਕਰਦਾ ਹੈ। ਜਿਸ ਕਰਕੇ ਗੇਮ ਖੇਡਣਾ ਤਾਂ ਖੇਡ ਦਾ ਸਤਿਆ ਨਾਸ਼ ਕਰਨਾ ਹੋ ਜਾਂਦਾ ਹੈ। ਪੀ 60 ਵਿੱਚ ਥੋੜਾ ਸੁਧਾਰ ਕੀਤਾ ਗਿਆ ਹੈ ਪਰ ਬਹੁਤਾ ਨਹੀਂ।
• ਇਸ ਪ੍ਰੋਸੈਸਰ ਦੇ ਕੋਰ ਇੰਨੇ ਜਟਿਲ ਤਰੀਕੇ ਨਾਲ ਕੰਮ ਕਰਦੇ ਹਨ ਕਿ ਕੁੱਝ ਐਪ ਤਾਂ ਅਪਣਾ ਅਸਲੀ ਰੰਗ ਹੀ ਨਹੀਂ ਦਿਖਾ ਪਾਉਂਦੀਆਂ ਭਾਵ ਸਿਰਫ ਇੰਸਟਾਲ ਹੋ ਜਾਂਦੀਆਂ ਨੇ ਭਰ ਸਿੰਕ ਨਹੀਂ ਰਹਿੰਦੀਆਂ।
• ਮੀਡੀਆ ਟੈੱਕ ਇੰਨੇ ਮਸ਼ਹੂਰ ਹੋਣ ਦੇ ਬਾਵਜੂਦ ਵੀ ਕਈ ਮਹੱਤਵਪੂਰਨ ਫੀਚਰ ਨਹੀਂ ਦਿੰਦਾ ਜਿਵੇਂ ਕੈਮਰਾ2 ਏ ਪੀ ਆਈ ਦਾ ਫੰਕਸ਼ਨ। ਜਿਸ ਕਰਕੇ ਪ੍ਰੋ ਫੋਟੋਗ੍ਰਾਫੀ ਤਾਂ ਭੁੱਲ ਹੀ ਜਾਓ ਭਾਵੇਂ oppo ਵਰਗੇ ਬ੍ਰਾਂਡ expert ਮੋਡ ਰਾਹੀਂ manual ਕੰਟਰੋਲ ਤਾਂ ਦਿੰਦੇ ਨੇ ਪਰ ਸਿਰਫ ਸਾਫਟਵੇਅਰ ਤੇ ਅਧਾਰਿਤ। ਨਾ ਕਿ hardware ਦੀ ਕਸ਼ਮਤਾਂ ਵਾਜੋ।
• ਵੀਡੀਉ ਐਡਿਟਿੰਗ ਵੀ ਨਾ ਮਾਤਰ ਹੈ। ਐਂਡਰਾਇਡ ਉਪਰ ਚਲਣ ਵਾਲੀ ਪ੍ਰੋਫੈਸਨਲ ਕਵਾਲਟੀ ਐਪ ਕਾਇਨ ਮਾਸਟਰ ਵਿੱਚ ਤਾਂ ਕਈ ਫੀਚਰ ਉਜਾਗਰ ਹੀ ਨਹੀਂ ਹੁੰਦੇ। ਲੇਅਰ ਵੀ ਇੱਕ ਮਿਲਦੀ ਏ ਫੁੱਲ ਐੱਚ ਡੀ ਵਿੱਚ ਤੇ ਐੱਚ ਦੀ ਵਿੱਚ 2। ਇਹ ਵੀ ਹੇਲਿਓ ਪੀ60 ਕਰਕੇ ਸੰਭਵ ਹੋਇਆ ਪਹਿਲਾਂ ਤਾਂ ਹੁੰਦੀ ਹੀ ਨਹੀਂ ਸੀ।
• ਇਸ ਪ੍ਰੋਸੈਸਰ ਤੇ ਚਲਣ ਵਾਲੇ ਕਈ UI ਤਾਂ ਗੂਗਲ ਨਾਲ ਤਾਲਮੇਲ ਹੀ ਕਰ ਪਾਉਂਦੇ। ਜਿਵੇਂ Oppo ਦਾ ਕਲਰ ਓ ਐੱਸ ਇਸ ਵਿੱਚ ਗੂਗਲ ਦੀ ਰੀਵਾਰਡ ਓਪੀਨਿਓਂਨ ਐਪ ਤਾਂ ਕੋਈ ਸਰਵੇ ਹੀ ਦੇ ਪਾਉਂਦੀ। ਕਿਉਂਕਿ ਸੌਰਸੈਸ ਨਾ ਸੰਪਰਕ ਕਰਕੇ ਪਤਾ ਲੱਗਾ ਕਿ ਮੀਡੀਆ ਟੈੱਕ ਤੇ ਕਸਟਮ ਯੂਆਈ ਸਹੀ ਤਰੀਕੇ ਨਾਲ ਇੰਫੋ ਹੀ ਸਾਂਝੀ ਕਰਦੇ ਭਾਵ ਦਸਦੇ ਹੀ ਨਹੀਂ ਇਹ ਐਪ ਇੰਸਟਾਲ ਹੈ ਵੀ ਨਹੀਂ। ਜਾਂ ਲੋਕੇਸਣ ਹੀ ਸਹੀ ਨਹੀਂ ਦੱਸ ਪਾਉਂਦੀ। ਜਿਸ ਕਰਕੇ ਆਈਪੀ ਤੇ ਲੇਟੀ ਤਿਓਡ ਏਟੀ ਤਿਓਦ ਦੇ ਅੰਕੜੇ ਹੀ ਆਪਸ ਵਿੱਚ ਮੇਲ ਨਹੀਂ ਖਾਂਦੇ।
• ਇੱਕ ਗੱਲ ਹੋਰ ਮੀਡੀਆ ਟੈੱਕ 2-3 ਜੀ ਬੀ ਤੋਂ ਵੱਧ ਸਿਸਟਮ ਰੋਮ ਸਪੋਰਟ ਹੀ ਨਹੀਂ ਕਰ ਪਾਉਂਦਾ ਜਿਸ ਕਰਕੇ ਕਈ ਵਾਰ ਵਾਧੂ ਮੇਮਰੀ ਕਾਰਡ ਵਿੱਚ ਜਗ੍ਹਾ ਹੁੰਦਿਆਂ ਹੋਇਆ ਵੀ, ਇੰਟਰਨਲ ਸਟੋਰੇਜ ਵਿੱਚ ਵੀ ਜਗ੍ਹਾ ਹੋਣ ਦੇ ਵਾਵਜੂਦ ਵੀ ਲੋ ਸਟੋਰੇਜ ਦਾ ਇੱਸੂ ਆ ਜਾਂਦਾ ਹੈ ਜੋ ਬਹੁਤੇ ਯੂਜਰ ਝਲਦੇ ਨੇ ।
(ਹੁਣ ਤੱਕ ਪਰਖੀ ਜਾਣਕਾਰੀ ਇੱਥੇ ਤੱਕ ਬਾਕੀ ਨਵੇਂ ਪ੍ਰੋਸੈਸਰ ਨਾਲ ਕੁੱਝ ਦਿਨ ਬਿਤਾਉਣ ਤੋਂ ਬਾਅਦ ਹੋਰ ਖਾਸੀਅਤ ਤੇ ਖਾਮੀਆਂ ਸਾਹਮਣੇ ਲਿਆਵਾਂਗਾ)

Comments

loading...