Posts

Showing posts from October, 2019
loading...

ਜੀਓ ਲਵੇਗਾ ਹੁਣ ਕਾਲ ਦੇ ਪੈਸੇ

Image
ਮੁਫ਼ਤ ਜੀਓ ਵਾਲੀ ਗੱਲ ਹੋਈ ਪੁਰਾਣੀ ਹੁਣ ਲੱਗਣਗੇ ਪੈਸੇ ਰਿਲਾਇੰਸ ਜੀਓ ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੰਦਿਆਂ ਕਾਲਿੰਗ ਲਈ ਪੈਸੇ ਲੈਣ ਦਾ ਐਲਾਨ ਕੀਤਾ ਹੈ। ਜੀਓ ਦੇ ਗਾਹਕਾਂ ਨੂੰ ਹੁਣ ਫ਼ੋਨ ‘ਤੇ ਗੱਲ ਕਰਨ ਲਈ ਪੈਸੇ ਦੇਣੇ ਪੈਣਗੇ। ਜੀਓ ਦੇ ਇਕ ਬਿਆਨ ਮੁਤਾਬਕ ਜੀਓ ਦੇ ਗਾਹਕਾਂ ਨੂੰ ਕਿਸੇ ਦੂਜੀ ਕੰਪਨੀ ਦੇ ਨੈਟਵਰਕ ‘ਤੇ ਕਾਲ ਕਰਨ ਲਈ ਪ੍ਰਤੀ ਮਿੰਟ 6 ਪੈਸੇ ਦੇਣੇ ਪੈਣਗੇ। ਹਾਲਾਂਕਿ ਜੀਓ ਤੋਂ ਜੀਓ ਦੇ ਨੈਟਵਰਕ ‘ਤੇ ਕਾਲਿੰਗ ਪਹਿਲਾਂ ਦੀ ਤਰ੍ਹਾਂ ਮੁਫ਼ਤ ਹੀ ਰਹੇਗੀ। ਇਹ ਨਿਯਮ 10 ਅਕਤੂਬਰ ਤੋਂ ਲਾਗੂ ਹੋ ਜਾਵੇਗਾ। ਜੀਓ ਨੇ ਕਿਹਾ ਕਿ ਉਹ ਆਪਣੇ 35 ਕਰੋੜ ਗਾਹਕਾਂ ਨੂੰ ਭਰੋਸਾ ਦੇਣਾ ਚਾਹੁੰਦਾ ਹੈ ਕਿ ਆਊਟਗੋਇੰਗ ਆਫ਼-ਨੈਟ ਮੋਬਾਈਲ ਕਾਲ ‘ਤੇ 6 ਪੈਸੇ ਪ੍ਰਤੀ ਮਿੰਟ ਦਾ ਚਾਰਜ ਉਦੋਂ ਤਕ ਜਾਰੀ ਰਹੇਗਾ, ਜਦੋਂ ਤਕ TRAI ਆਪਣੇ ਮੌਜੂਦਾ ਰੈਗੁਲੇਸ਼ਨ ਮੁਤਾਬਕ IUC ਨੂੰ ਖ਼ਤਮ ਨਹੀਂ ਕਰ ਦਿੰਦਾ। ਅਸੀ TRAI ਨਾਲ ਸਾਰੇ ਡਾਟਾ ਨੂੰ ਸਾਂਝਾ ਕਰਾਂਗੇ ਤਾਂ ਕਿ ਉਹ ਸਮਝ ਸਕੇ ਕਿ ਸਿਫ਼ਰ IUC ਯੂਜਰਾਂ ਦੇ ਹਿੱਤ ‘ਚ ਹੈ। ਜ਼ਿਕਰਯੋਗ ਹੈ ਕਿ ਇਹ ਪੂਰਾ ਮਾਮਲਾ ਇੰਟਰਕਨੈਕਟ ਯੂਜਿਸ ਚਾਰਜਿਸ ਨਾਲ ਜੁੜਿਆ ਹੈ। IUC ਇਕ ਮੋਬਾਈਲ ਟੈਲੀਕਾਮ ਆਪ੍ਰੇਟਰ ਤੋਂ ਦੂਜੇ ਨੂੰ ਭੁਗਤਾਨ ਕੀਤੀ ਜਾਣ ਵਾਲੀ ਰਕਮ ਹੈ। ਜਦੋਂ ਇਕ ਟੈਲੀਕਾਮ ਆਪ੍ਰੇਟਰ ਦੇ ਗਾਹਕ ਦੂਜੇ ਆਪ੍ਰੇਟਰ ਦੇ ਗਾਹਕਾਂ ਨੂੰ ਆਊਟਗੋਇੰਗ ਮੋਬਾਈਲ ਕਾਲ ਕਰਦੇ ਹਨ ਤਾਂ IUC ਦਾ ਭੁਗਤਾਨ ਕਾਲ ਕਰਨ ਵਾਲੇ ਆਪ੍ਰੇਟਰ ...
loading...